About Us

About Us

ਸੇਵਾ ਦੇ ਪੁੰਜ ਅਤੇ ਅਜ਼ੀਮ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਨਾਂ ਤੇ ਇਹ ਕਾਲਜ ਇਸ ਵਿਸ਼ਾਲ ਇਲਾਕੇ ਰੋਪੜ ਤੋਂ ਕਾਹਨਪੁਰ ਖੂਹੀਅਨੰਦਪੁਰ ਸਾਹਿਬ ਤੋਂ ਹਿਆਤਪੁਰ ਤੱਕਗੜ੍ਹਬਾਗਾ ਤੋਂ ਭੋਗੀਪੁਰ ਤੱਕ ਦੀਆਂ ਲੜਕੀਆਂ ਨੂੰ ਉਚੇਰੀ ਵਿੱਦਿਆ ਪ੍ਰਦਾਨ ਕਰ ਰਿਹਾ ਹੈ । ਥੋੜੇ ਸਮੇਂ ਵਿਚ ਹੀ ਇਸ ਕਾਲਜ ਨੇ ਚੰਗੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਇਕ ਸਿਰਮੌਰ ਵਿੱਦਿਅਕ ਸੰਸਥਾ ਦੇ ਤੌਰ 'ਤੇ ਆਪਣਾ ਸਥਾਨ ਬਣਾ ਲਿਆ ਹੈ  ਇਹ ਕਾਲਜ ਰੋਪੜ ਨੂਰਪੁਰ ਬੇਦੀ ਰੋਡ 'ਤੇ ਨੂਰਪੁਰ ਬੇਦੀ ਤੋਂ 5 ਕਿਲੋਮੀਟਰ ਰੋਪੜ ਵੱਲ ਸਥਿਤ ਹੈ | ਇਸ ਦੀ ਸਥਿਤੀ ਅਤੇ ਵਾਤਾਵਰਣ ਬਹੁਤ ਹੀ ਰਮਣੀਕਸ਼ਾਂਤਸੁੰਦਰਅਤੇ ਪ੍ਰਕ੍ਰਿਤਿਕ  ਨਜ਼ਾਰਿਆਂ ਨਾਲ ਲਬਰੇਜ਼ ਹੈ । ਇਸ ਦਾ ਵਾਤਾਵਰਣ ਪੜ੍ਹਾਈ ਦੇ  ਬੇਹੱਦ ਅਨੁਕੂਲ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਇਕ ਦਮ ਉਤਸ਼ਾਹਿਤ ਕਰਦਾ ਹੈ  ਇਹ ਕਾਲਜ ਦੂਨ ਵੈਲੀ ਦੇ ਵਿੱਚ ਸਥਿਤ ਹੈਜਿਸਦੇ ਚੜ੍ਹਦੇ ਪਾਸੇ ਸਤਲੁਜ ਦਰਿਆ ਅਤੇ ਉਸ ਉੱਪਰ ਹਿਮਾਲਿਆ ਦੀਆਂ ਪਹਾੜੀਆਂ ਦੀ ਸ਼ਿਵਾਲਿਕ ਧਾਰਾ ਹੈਜਿਸਦੇ ਵਿੱਚ ਕੇਸਗੜ੍ਹ ਸਾਹਿਬ ਅਤੇ ਨੈਣਾ ਦੇਵੀ ਦੇ ਧਾਰਮਿਕ ਸਥਾਨ ਸਥਿਤ ਹਨ  ਲਹਿੰਦੇ ਪਾਸੇ ਰੋਪੜ ਊਨਾ ਦੀਆਂ ਪਹਾੜੀਆਂ ਦੀਆਂ ਹਰੀਆਂ ਭਰੀਆਂ ਚੋਟੀਆਂ ਹਨ  ਇਸ ਕਾਲਜ ਵਿੱਚ ਬੀ. ਏ. ਭਾਗ ਪਹਿਲਾਦੂਜਾਤੀਜਾ ਆਰਟਸ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ  ਬੀ. ਸੀ . ਏ . ਭਾਗ ਪਹਿਲਾਦੂਜਾ ਤੀਜਾਪੀ. ਜੀ.ਡੀ. ਸੀ. ਏ.ਐਮ. ਐੱਸ. ਈ. ਆਈ. ਟੀ . (ਰੈਗੂਲਰ)ਐਮ. ਐੱਸ. ਈ. ਆਈ. ਟੀ .(ਲੇਟਰਲ)ਬੀ.ਕਾਮ. ਭਾਗ ਪਹਿਲਾ ਦੂਜਾ ਤੀਜਾ , BA Aesthetics and Beauty Therapyਚੱਲ ਰਹੇ ਹਨ 

ਇਲਾਕਾ ਨਿਵਾਸੀਆਂ ਦੇ ਉੱਦਮ ਸਦਕਾ ਇਸ ਕਾਲਜ ਦੀ ਉਸਾਰੀ ਸੰਤ ਬਾਬਾ ਸਰਵਣ ਦਾਸ ਜਟਵਾਹੜ ਵਾਲਿਆਂ ਵਲੋਂ 23 ਅਪ੍ਰੈਲ 1995 ਨੂੰ ਆਪਣੇ ਕਰ ਕਮਲਾਂ ਸਦਕਾ ਨੀਂਹ ਪੱਥਰ ਰੱਖ ਕੇ ਸ਼ੁਰੂ ਕੀਤੀ ਗਈ ਅਤੇ ਸੰਤ ਬਾਬਾ ਲਾਭ ਸਿੰਘ ਜੀ ਵਲੋਂ ਇਸ ਨੂੰ ਵਰਤਮਾਨ ਸਰੂਪ ਦਿੱਤਾ ਗਿਆ  ਇਹ ਕਾਲਜ ਦਾ ਪਹਿਲਾ ਸੈਸ਼ਨ ਜੁਲਾਈ 1998 ਵਿੱਚ ਸ਼ੁਰੂ ਹੋਇਆ  ਇਹ ਕਾਲਜ  1998 ਤੋਂ ਦਸੰਬਰ 2016 ਤੱਕ ਇਸ ਕਾਲਜ ਦਾ ਪ੍ਰਬੰਧ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਚਲਾਇਆ ਜਾ ਰਿਹਾ ਸੀ  ਇਹ ਕਾਲਜ 20 ਦਸੰਬਰ 2016 ਨੂੰ ਪੰਜਾਬ ਸਰਕਾਰ ਵਲੋਂ ਟੇਕਓਵਰ ਕਰ ਲਿਆ ਗਿਆ ਸੀ ਅਤੇ ਹੁਣ ਇਹ ਸਰਕਾਰੀ ਪ੍ਰਬੰਧ ਅਧੀਨ ਚਲ ਰਿਹਾ ਹੈ  ਇਹ ਕਾਲਜ ਕਿਸੇ ਨਸਲਜਾਤੀ ਜਾਂ ਕੌਮ ਦੇ ਵਿਤਕਰੇ ਤੋਂ ਬਗੈਰ ਹਰ ਲੜਕੀ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਦਾ ਹੈ  ਇਸ ਕਾਲਜ ਵਿੱਚ ਯੂਨੀਵਰਸਿਟੀ ਵਲ੍ਹੋਂ ਪੜ੍ਹਾਏ ਜਾਂਦੇ ਵਿਸ਼ਿਆਂ ਦੇ ਨਾਲ਼ ਨਾਲ਼ ਸਮਾਜਿਕ ਧਾਰਮਿਕ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਵਿਦਿਆਰਥਣਾਂ ਦਾ ਸਰਬ ਪੱਖੀ ਵਿਕਾਸ ਹੋ ਸਕੇ ਅਤੇ ਉਹ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਕੇ ਇਕ ਚੰਗਾ ਸਮਾਜ ਸਿਰਜਣ ਦੇ ਯੋਗ ਹੋ ਸਕਣ ।

 Vision

ਕਾਲਜ ਦਾ ਉਦੇਸ਼ ਵਿਦਿਆਰਥੀਆਂ ਵਿਚ ਮਨੁੱਖੀ ਕਦਰਾਂ ਕੀਮਤਾਂ ਅਤੇ ਸਮਾਜਿਕ ਨਿਆਂ ਪ੍ਰਤੀ ਇਕ ਦ੍ਰਿੜ ਵਚਨਬੱਧਤਾ ਅਤੇ ਉਨ੍ਹਾਂ ਨੂੰ ਵਿਗਿਆਨਕ ਗੁੱਸਾ ਅਤੇ ਭਾਵਨਾ ਪੈਦਾ ਕਰਨ ਲਈ ਸੰਵੇਦਨਸ਼ੀਲ ਬਣਾਉਣਾ ਹੈ, ਜਿਵੇਂ ਕਿ ਕਾਲਜ ਦੇ ਆਦਰਸ਼ ਵਿਚ ਦਰਸਾਇਆ ਗਿਆ ਹੈ- ਦੇਹ ਸ਼ਿਵਾ ਵਰ ਮੋਹੇ ਸ਼ੁਭ ਕਰਮਨ ਤੇ ਕਭੂ ਨਾ ਤਾਰੋ- ਨਿਸ਼ਚੇ ਕਰ ਅਪਨੀ ਜੀਤ ਕਰੋ (“ਹੇ ਪਰਮਾਤਮਾ, ਮੈਨੂੰ ਇਹ ਵਰਦਾਨ ਦਿਓ, ਮੈਂ ਸਦਾਚਾਰੀ ਕੰਮਾਂ ਤੋਂ ਕਦੀ ਵੀ ਪਰਹੇਜ਼ ਨਾ ਕਰਾਂ, ਮੈਂ ਨਿਰਭੈ ਹੋ ਕੇ ਲੜਾਂ, ਜ਼ਿੰਦਗੀ ਦੀ ਲੜਾਈ ਵਿਚ ਸਾਰੇ ਦੁਸ਼ਮਣ ਦਲੇਰੀ ਨਾਲ ਲੜਦੇ ਹਾਂ, ਜਿੱਤ ਦਾ ਦਾਅਵਾ ਕਰਦੇ ਹਾਂ”)

Mission

ਮਿਸ਼ਨ ਜੀਵਨ ਭਰ ਸਿੱਖਣ, ਸਿਖਾਉਣ, ਮੁਲਾਂਕਣ ਅਤੇ ਖੋਜ ਦਾ ਇੱਕ ਪ੍ਰਗਤੀਸ਼ੀਲ ਮਾਡਲ ਤਿਆਰ ਕਰਨਾ ਹੈ ਜੋ ਉਦਯੋਗ, ਵਣਜ, ਜਨਤਾ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਕੂਲ ਹੈ.

Objectives


·       ਕੰਪਿਊਟਰ ਸਾਇੰਸਆਰਟਸ ਅਤੇ ਕਾਮਰਸ  ਵਿਚ ਰਵਾਇਤੀ ਕੋਰਸਾਂ ਵਿਚ ਮਿਆਰੀ ਸਿੱਖਿਆ ਦੀ ਅਸਾਨ ਪਹੁੰਚ ਦੇ ਨਾਲ-ਨਾਲ ਰੁਜ਼ਗਾਰ-ਮੁਖੀ ਅਤੇ ਪੇਸ਼ੇਵਰ ਕੋਰਸ ਪ੍ਰਦਾਨ ਕਰਨਾ ।

·       ਖੇਤਰ ਦੀ ਮੁੱਖ ਤੌਰ 'ਤੇ ਪੇਂਡੂ ਅਤੇ ਪਛੜੀ ਆਬਾਦੀ ਦੀ ਲੰਬੇ ਸਮੇਂ ਦੀ ਮੰਗ ਅਤੇ ਉਮੀਦਾਂ ਨੂੰ ਪੂਰਾ ਕਰਨਾ 

·       ਹਰ ਪੱਧਰ ਤੇ ਸਿੱਖਿਆ ਦੇ ਦਾਇਰੇ ਨੂੰ ਵਧਾਉਣਾ 

·       ਖ਼ਾਸਕਰ ਦਿਹਾਤੀ ਖੇਤਰਾਂ ਅਤੇ ਆਰਥਿਕ ਅਤੇ ਸਮਾਜਿਕ ਤੌਰ 'ਤੇ ਕਮਜ਼ੋਰ ਵਰਗਾਂ ਤੋਂ ਆਬਾਦੀ ਨੂੰ ਵਿੱਦਿਅਕ ਸ਼ਕਤੀਕਰਨ ਪ੍ਰਦਾਨ ਕਰਨਾ ।

·       ਵਿਦਿਆਰਥੀਆਂ ਨੂੰ ਤਰਕਸ਼ੀਲ ਚਿੰਤਕਾਂ, ਯੋਗ ਕਾਮਿਆਂ ਅਤੇ ਸਮਾਜਿਕ ਤੌਰ 'ਤੇ ਜਾਗਰੂਕ ਨਾਗਰਿਕਾਂ ਵਿਚ ਬਦਲਣਾ ।

·       ਵਿਦਿਆਰਥੀਆਂ ਨੂੰ ਸਮਾਜੀ ਸਮਾਜਿਕ ਸਰੋਕਾਰਾਂ, ਮਨੁੱਖੀ ਅਧਿਕਾਰਾਂ ਅਤੇ ਵਾਤਾਵਰਣ ਦੇ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਕਰਨ ਲਈ ।

 

This document was last modified on: 24-04-2024