ਬੀ.ਏ. ਭਾਗ - I ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਅੰਗਰੇਜੀ ਅਤੇ ਪੰਜਾਬੀ ਲਾਜਮੀ ਵਿਸ਼ਾ ਪੜ੍ਹਨਾ ਪਵੇਗਾ ਅਤੇ ਹੇਠ ਲਿਖੇ ਜੁੱਟਾਂ ਵਿੱਚੋਂ ਕੋਈ ਤਿੰਨ ਵਿਸ਼ੇ ਲੈ ਸਕਦੇ ਹਨ।
ਫਿਜ਼ਿਕਲ ਐਜੁਕੇਸ਼ਨ
ਹਿਸਟਰੀ
ਪੁਲੀਟੀਕਲ ਸਾਇੰਸ/ਕੰਪਿਊਟਰ ਐਪਲੀਕੇਸ਼ਨ
ਪੰਜਾਬੀ ਲਿਟਰੇਚਰ
ਬੀ.ਏ./ਬੀ.ਕਾਮ-I ਲਈ ਜਰੂਰੀ ਨੋਟ
-
10+2 ਵਿੱਚੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਕੇਵਲ ਬੀ.ਏ. ਭਾਗ ਪਹਿਲਾ ਵਿੱਚ ਦਾਖਲਾ ਇਸ ਸ਼ਰਤ ਤੇ ਦਿੱਤਾ ਜਾਵੇਗਾ ਕਿ ਵਿਦਿਆਰਥੀ ਪਹਿਲੇ ਸਮੈਸਟਰ ਦੀ ਪ੍ਰੀਖਿਆ ਦੇਣ ਤੋਂ ਪਹਿਲਾਂ-ਪਹਿਲਾਂ 10+2 ਦੀ ਪ੍ਰੀਖਿਆ ਪਾਸ ਲਵੇਗਾ । ਰਜਿਸ਼ਟ੍ਰੇਸ਼ਨ ਰਿਟਰਨ ਭਰਨ ਦੀ ਆਖਰੀ ਮਿਤੀ ਸਮੈਸਟਰ ਸਿਸਟਮ ਲਈ 15-9-2022 ਹੋਵੇਗੀ ।
-
ਵਿਦਿਆਰਥੀ ਹੇਠ ਲਿਖੀਆਂ ਹਾਲਤਾਂ ਵਿੱਚ ਪੰਜਾਬੀ (ਲਾਜ਼ਮੀ) ਦੀ ਥਾਂ ਤੇ ਪੰਜਾਬੀ ਲਾਜ਼ਮੀ (ਮੁੱਢਲਾ ਗਿਆਨ) ਦਾ ਵਿਸ਼ਾ ਪੜ੍ਹ ਸਕਦੇ ਹਨ ਅਤੇ ਅਜਿਹੇ ਵਿਦਿਆਰਥੀਆਂ ਦੇ ਕੇਸ 30-9-2022 ਤੱਕ ਬਿਨਾਂ ਲੇਟ ਫੀਸ ਨਾਲ ਅਤੇ ਇਸ ਉਪਰੰਤ ਵੱਧ ਤੋਂ ਵੱਧ 31-10-2022 ਤੱਕ 2000/- ਰੁ. ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਹੀ ਵਿਚਾਰੇ ਜਾਣਗੇ। ਇਸ ਉਪਰੰਤ ਪ੍ਰਾਪਤ ਹੋਣ ਵਾਲੇ ਕੇਸਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ । ਅਜਿਹੇ ਕੇਸ ਮੁਕੰਮਲ ਦਸਤਾਵੇਜਾਂ ਸਹਿਤ (ਲੋੜੀਂਦੇ ਸਰਟੀਫਿਕੇਟ ਅਤੇ ਅਸਲ ਹਲਫੀਆ ਬਿਆਨ ਆਦਿ ਸਮੇਤ) ਯੂਨੀਵਰਸਿਟੀ ਨੂੰ ਪ੍ਰਵਾਨਗੀ ਹਿੱਤ ਭੇਜੇ ਜਾਣ ।
-
ਜਿਨ੍ਹਾਂ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਪੰਜਾਬ ਰਾਜ ਤੋਂ ਬਾਹਰੋਂ ਪਾਸ ਕੀਤੀ ਹੋਵੇ।
-
ਡਿਫੈਂਸ ਪਰਸੋਨਲ/ਪੈਰਾ ਮਿਲਟਰੀ ਪਰਸੋਨਲ (ਰਿਟਾਇਰਡ ਜਾਂ ਨੌਕਰੀ ਵਿੱਚ ਹੋਵੇ) ਦੇ ਬੱਚੇ ਵੀ ਪੰਜਾਬੀ ਲਾਜ਼ਮੀ (ਮੁਢਲਾ ਗਿਆਨ) ਦਾ ਵਿਸ਼ਾ ਪੜ੍ਹ ਸਕਦੇ ਹਨ। ਜੇਕਰ ਵਿਦਿਆਰਥੀ ਦੇ ਪਿਤਾ ਨਹੀਂ ਹਨ ਤਾਂ ਮਾਤਾ ਜਾਂ ਗਾਰਡੀਆਨ ਵੀ ਐਫੀਡੈਵਿਟ ਦੇ ਸਕਦੇ ਹਨ ਕਿ ਵਿਦਿਆਰਥੀ ਨੇ ਪੰਂਜਾਬੀ ਨਹੀਂ ਪੜ੍ਹੀ ।
-
ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਦਾਖਲੇ ਲੈਣ ਉਪਰੰਤ ਸਿਰਫ਼ ਡੇਢ ਮਹੀਨੇ ਤੱਕ ਹੀ ਚੋਣਵਾ ਵਿਸ਼ਾ ਬਦਲਿਆ ਜਾਵੇਗਾ । ਅਜਿਹੇ ਵਿਦਿਆਰਥੀਆਂ ਦੇ ਕੇਸ 30-9-2022 ਤੱਕ ਬਿਨਾਂ ਲੇਟ ਫੀਸ ਨਾਲ, ਇਸ ਉਪਰੰਤ ਵੱਧ ਤੋਂ ਵੱਧ 31-10-2022 ਤੱਕ 2000/- ਰੁੁ. ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਹੀ ਵਿਚਾਰੇ ਜਾਣਗੇ । ਇਸ ਉਪਰੰਤ ਪ੍ਰਾਪਤ ਹੋਣ ਵਾਲੇ ਕੇਸਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਬੀ.ਏ. ਭਾਗ ਦੂਜਾ ਵਿੱਚ ਵਿਸ਼ਾ ਬਦਲਣ ਦੀ ਸੂਰਤ ਵਿੱਚ ਬੀ.ਏ. ਭਾਗ ਪਹਿਲਾ ਦਾ ਵਿਸ਼ਾ ਡੈਫੀਸ਼ੈਟ ਪੇਪਰ ਵੱਜੋਂ ਦੇਣਾ ਵੀ ਲਾਜ਼ਮੀ ਹੋਵੇਗਾ ।
- ਜਿਨ੍ਹਾਂ ਵਿਦਿਆਰਥੀਆਂ ਨੇ 10+2 ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ, ਬੋਰਡ ਆਫ਼ ਸਕੂਲ ਐਜੂਕੇਸ਼ਨ, ਹਰਿਆਣਾ, ਹਿਮਾਚਲ ਪ੍ਰਦੇਸ਼ ਬੋਰਡ ਆਫ਼ ਸਕੂਲ ਐਜੁਕੇਸ਼ਨ ਸੀ.ਬੀ.ਐਸ.ਈ. ਬੋਰਡ ਅਤੇ ਆਈ.ਸੀ.ਐਸ.ਈ. ਬੋਰਡਾਂ ਤੋਂ ਪਾਸ ਕੀਤੀ ਹੈ ਨੂੰ ਛੱਡ ਕੇ ਦੂਜੇ ਰਾਜਾਂ ਤੋਂ 10+2 ਅਤੇ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਕੀਤੇ ਜਾਣ ਵਾਲੇ ਦਾਖਲੇ ਕਰਨ ਤੋਂ ਪਹਿਲਾਂ ਰਜਿਸਟ੍ਰੇਸ਼ਨ ਬ੍ਰਾਂਚ ਤੋਂ ਪਾਤਰਤਾ/Eligibility ਸਰਟੀਫਿਕੇਟ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ । ਪਾਤਰਤਾ ਸਰਟੀਫਿਕੇਟ ਲਏ ਬਿਨਾਂ ਕੀਤੇ ਗਏ ਦਾਖਲਿਆਂ ਦੀ ਪ੍ਰਵਾਨਗੀ ਯੂਨੀਵਰਸਿਟੀ ਵੱਲੋਂ ਕਿਸੇ ਵੀ ਸੂਰਤ ਵਿੱਚ ਨਹੀਂ ਦਿੱਤੀ ਜਾਵੇਗੀ ।
ਦਾਖਲੇ ਲਈ ਯੋਗਤਾ :
ਬੀ.ਏ. - I
-
ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ/ਬੋਰਡ ਸੰਸਥਾਂ ਤੋਂ 10+2 ਜਾਂ ਉਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਇਮਤਿਹਾਨ ਪਾਸ ਕੀਤਾ ਹੋਵੇ।
-
ਸਾਇੰਸ ਜਾਂ ਕਾਮਰਸ ਦੇ ਵਿਸ਼ਿਆ ਨਾਲ 10+2 ਪਾਸ ਕਰਨ ਵਾਲੇ ਵਿਦਿਆਰਥੀ ਵੀ ਬੀ.ਏ. ਭਾਗ-1 ਵਿੱਚ ਦਾਖਲਾ ਲੈ ਸਕਦੇ ਹਨ ।
-
ਬੀ.ਏ. ਭਾਗ-1 ਵਿੱਚ ਸਿਰਫ ਉਹ ਵਿਦਿਆਰਥੀ ਗਣਿਤ ਲੈ ਸਕਦਾ ਹੈ ਜਿਸ ਨੇ ਪਹਿਲਾਂ 10+2 ਦਾ ਇਮਤਿਹਾਨ ਗਣਿਤ ਨਾਲ ਪਾਸ ਕੀਤਾ ਹੋਵੇ।
ਬੀ.ਕਾਮ. - I
-
ਕਾਮਰਸ ਗਰੁੱਪ ਦੇ ਵਿਦਿਆਰਥੀਆਂ ਦੇ ਘੱਟੋ-ਘੱਟ 40% ਕੁਲ ਅੰਕ ਹੋਣੇ ਚਾਹੀਦੇ ਹਨ।
-
ਕਾਮਰਸ/ਅਕਾਉਂਟਸ/ਗਣਿਤ/ਅਰਥ ਸ਼ਾਸਤਰ/ਮੈਨੇਜਮੈਂਟ ਵਿੱਚੋਂ ਵਿਦਿਆਰਥੀ ਨੇ ਘੱਟੋ-ਘੱਟ ਦੋ ਵਿਸ਼ਿਆਂ ਨਾਲ 10+2 (ਆਰਟਸ ਦਾ ਇਮਤਿਹਾਨ) 45% ਕੁੱਲ ਅੰਕਾਂ ਨਾਲ ਪਾਸ ਕੀਤਾ ਹੋਵੇ।
-
ਦੂਜੇ ਕਿਸੇ ਵੀ ਗਰੁੱਪ ਵਿੱਚੋਂ ਘੱਟੋ-ਘੱਟ 50% ਕੁੱਲ ਅੰਕ ਹੋਣੇ ਚਾਹੀਦੇ ਹਨ ।
ਬੀ. ਸੀ. ਏ.- I
- ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ/ਬੋਰਡ ਸੰਸਥਾਂ ਤੋਂ 10+2 ਜਾਂ ਉਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਇਮਤਿਹਾਨ ਪਾਸ ਕੀਤਾ ਹੋਵੇ।
- ਸਾਇੰਸ ਜਾਂ ਕਾਮਰਸ ਦੇ ਵਿਸ਼ਿਆ ਨਾਲ 10+2 ਪਾਸ ਕਰਨ ਵਾਲੇ ਵਿਦਿਆਰਥੀ ਵੀ ਬੀ. ਸੀ. ਏ. ਭਾਗ-1 ਵਿੱਚ ਦਾਖਲਾ ਲੈ ਸਕਦੇ ਹਨ ।
ਐਮ. ਐੱਸ. ਸੀ. ਆਈ. ਟੀ. (ਰੈਗੂਲਰ) ਭਾਗ-1
- ਐਮ. ਐੱਸ. ਸੀ. ਆਈ. ਟੀ. (ਰੈਗੂਲਰ) ਭਾਗ-1 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਕੋਈ ਵੀ ਗ੍ਰੈਜੂਏਸ਼ਨ ਡਿਗਰੀ (ਬੀ. ਏ., ਬੀ. ਕਾਮ., ਬੀ. ਸੀ . ਏ .) ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ।
ਐਮ. ਐੱਸ. ਸੀ. ਆਈ. ਟੀ. (ਲੇਟਰਲ ਐਂਟਰੀ )
- ਐਮ. ਐੱਸ. ਸੀ. ਆਈ. ਟੀ. (ਲੇਟਰਲ ਐਂਟਰੀ) ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ PGDCA ਡਿਪਲੋਮਾ ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ ।
PGDCA ਡਿਪਲੋਮਾ
- PGDCA ਡਿਪਲੋਮਾ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਕੋਈ ਵੀ ਗ੍ਰੈਜੂਏਸ਼ਨ ਡਿਗਰੀ (ਬੀ. ਏ., ਬੀ. ਕਾਮ., ਬੀ. ਸੀ . ਏ .) ਘੱਟੋ-ਘੱਟ 50% ਨੰਬਰਾਂ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ।