ਲਾਇਬਰੇਰੀ
ਕਾਲਜ ਵਿੱਚ ਕਿਤਾਬਾਂ ਨਾਲ ਭਰਪੂਰ ਸ਼ਾਨਦਾਰ ਲਾਇਬਰੇਰੀ ਹੈ । ਇਸ ਲਾਇਬਰੇਰੀ ਵਿੱਚ ਕਰੀਬ ਹਰ ਇੱਕ ਵਿਸ਼ੇ ਨਾਲ ਸਬੰਧਤ 3500 ਕਿਤਾਬਾ ਹਨ। ਕਾਲਜ ਲਾਇਬਰੇਰੀ ਵਿੱਚ ਅਧੁਨਿਕ ਕੰਪਿਊਟਰ ਹਨ , ਜਿਸ ਵਿੱਚ ਵਿਦਿਆਰਥੀ ਆਪਣੇ ਪੜਾਈ ਨਾਲ ਸਬੰਧਤ ਕੋਈ ਵੀ ਜਾਣਕਾਰੀ ਦੇਖ ਸਕਦੇ ਹਨ। ਗ੍ਰੈਜੂਏਟ ਕਲਾਸਾਂ ਦੇ ਨਾਲ-ਨਾਲ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਅਲੱਗ ਵਿੰਗ ਬਣਾਇਆ ਗਇਆ ਹੈ । ਲਾਇਬਰੇਰੀ ਵਿੱਚ ਅਖਬਾਰਾਂ, ਰੀਸਾਲਿਆਂ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਜਰਨਲ ਵੀ ਉਪਲਬਧ ਹਨ । ਸਾਡੇ ਕਾਲਜ ਵਿੱਚ ਇੱਕ ਅਲੱਗ ਤੋਂ ਬੁੱਕ ਬੈਂਕ ਹੈ। ਜਿਸ ਤੋਂ ਗਰੀਬ ਵਿਦਿਆਰਥੀ ਮੁਫਤ ਵਿੱਚ ਕਿਤਾਬਾ ਲੈ ਸਕਦੇ ਹਨ। ਕਾਲਜ ਲਾਇਬਰੇਰੀ ਵਿੱਚ ਬਹੁਤ ਹੀ ਵਧੀਆਂ ਫਰਨੀਚਰ ਹੈ, ਜਿੱਥੇ ਵਿਦਿਆਰਥੀ ਚੰਗੇ ਤਰੀਕੇ ਨਾਲ ਬੈਠ ਕੇ ਪੜ੍ਹਾਈ ਕਰ ਸਕਦੇ ਹਨ।
ਸ਼ਨਾਖਤੀ ਕਾਰਡ
ਹਰ ਵਿਦਿਆਰਥੀ ਨੂੰ ਕਾਲਜ ਵਲੋਂ ਇੱਕ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਵੇਗਾ। ਇਹ ਸ਼ਨਾਖਤੀ ਕਾਰਡ ਵਿਦਿਆਰਥੀਆਂ ਨੂੰ ਹਰ ਸਮੇਂ ਆਪਣੇ ਪਾਸ ਰੱਖਣਾ ਚਾਹੀਦਾ ਹੈ । ਕਿਸੇ ਵੀ ਅਧਿਕਾਰੀ ਦੁਆਰਾ ਮੰਗੇ ਜਾਣ ਤੇ ਕਾਰਡ ਦਿਖਾਣਾ ਜਰੂਰੀ ਹੈ । ਕਾਲਜ ਵਿੱਚ ਵਿਦਿਆਰਥੀ ਕੋਲ ਸ਼ਨਾਖਤੀ ਕਾਰਡ ਦਾ ਨਾਂ ਹੋਣਾ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਮੰਨਿਆ ਜਾਵੇਗਾ । ਸ਼ਨਾਖਤੀ ਕਾਰਡ ਗੁੰਮ ਜਾਣ ਤੇ ਥਾਣੇ ਵਿੱਚ ਰਿਪੋਰਟ ਲਿਖਾਉਣ ਉਪਰੰਤ ਹੀ ਡੁਪਲੀਕੇਟ ਕਾਰਡ ਜਾਰੀ ਕੀਤਾ ਜਾਵੇਗਾ ।