ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ


ਦਾਖਲਾ ਫਾਰਮ ਭਰਨ ਭਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਜਰੂਰੀ ਗੱਲਾਂ:
  • ਚਿਤਾਵਨੀਫਾਰਮ ਵਿਚ ਗਲਤ ਨੰਬਰ/ ਜਾਣਕਾਰੀ ਭਰਨ ਵਾਲੇ ਉਮੀਦਵਾਰ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਗਲਤ ਨੰਬਰ/ ਜਾਣਕਾਰੀ ਭਰਨ ਲਈ ਉਮੀਦਵਾਰ ਖੁਦ ਜਿਮੇਵਾਰ ਹੋਵੇਗਾ।
  • ਵਿਦਿਆਰਥੀ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਾਖਲਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ। 
  • ਦਾਖਲੇ ਸਬੰਧੀ ਸਹੀ ਜਾਣਕਾਰੀ/ਪ੍ਰਾਸਪੈਕਟਸ ਕਾਲਜ ਦੀ ਵੈੱਬਸਾਇਟ www.gcgmunne.com ਤੇ ਉਪਲੱਬਧ ਹੈ। 
  • ਦਾਖਲਾ ਫਾਰਮ ਭਰਨ ਤੋ ਪਹਿਲਾਂ ਵਿਦਿਆਰਥੀ ਕੋਲ ਆਪਣਾ ਜਾਂ ਆਪਣੇ ਮਾਤਾ/ਪਿਤਾ/ਗਾਰਡਿਅਨ ਦਾ ਸਹੀ ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਹੋਣਾ ਅਤੀ ਜ਼ਰੂਰੀ ਹੈ। 
  • ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਵਿਦਿਆਰਥੀ ਦੁਆਰਾ ਦਾਖਲਾ ਫਾਰਮ ਵਿੱਚ ਭਰੇ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ. 'ਤੇ ਦਿੱਤੀ ਜਾਵੇਗੀ।
  • ਇਸ ਲਈ ਦਿੱਤਾ ਹੋਇਆ ਮੋਬਾਇਲ ਨੰਬਰ ਜਾਂ ਈ.ਮੇਲ ਆਈ.ਡੀ. ਘੱਟੋ ਘੱਟ ਦਾਖਲਾ ਪ੍ਰਕਿਰਿਆ ਖਤਮ ਹੋਣ ਤੱਕ ਵਿਦਿਆਰਥੀ ਕੋਲ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ
  • ਦਾਖਲੇ ਸਬੰਧੀ ਜਾਣਕਾਰੀ ਦੇਣ ਲਈ SMS ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਜਾਵੇਗੀ। 
  • ਦਾਖਲਾ ਫਾਰਮ ਆਨਲਾਇਨ ਭਰਨ ਸਮੇਂ 100 KB ਤੋ ਘੱਟ (140 x 180 pixel) ਆਪਣੀ ਫੋਟੋ upload ਕਰਨੀ ਜ਼ਰੂਰੀ ਹੈ।
ਨੋਟ: ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ।
ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ:
  1. ਕਾਲਜ ਦੀ ਵੈੱਬ ਸਾਇਟ www.gcgmunne.com ''ਤੇ ਜਾਉ।
  2. APPLY ONLINE ਬਟਨ ਤੇ ਕਲਿਕ ਕਰੋ।
  3.  ਆਨ ਲਾਇਨ ਫਾਰਮ ਵਿੱਚ ਲਾਲ ਪੈੱਨ ਦੀ ਨਿਸ਼ਾਨੀ ਵਾਲੇ ਖਾਨੇ ਭਰਨੇ ਲਾਜ਼ਮੀ ਹਨ।
  4. ਆਪਣਾ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ, ਜਨਮ ਮਿਤੀ, ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਭਰਨ ਉਪਰੰਤ Submitਬਟਨ ਨੂੰ ਕਲਿੱਕ ਕਰੋ।
  5. ਰਜਿਸਟਰੇਸ਼ਨ ਦੀ ਪ੍ਰਕ੍ਰਿਆ ਸਫਲ ਹੋਣ ਤੋ ਬਾਅਦ ਲਾਗਇਨ ਆਈ.ਡੀ./ User Name ਅਤੇ Password ਤੁਹਾਨੂੰ ਆਨ-ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ User Name ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. User Name ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ।
  6. ਰਜਿਸਟਰੇਸ਼ਨ ਉਪਰੰਤ ਤੁਹਾਨੂੰ ਰਜਿਸਟਰੇਸ਼ਨ ਨੰਬਰ ਅਤੇ One Time Password(OTP) ਮੋਬਾਇਲ ਨੰਬਰ/ਈਮੇਲ ਤੇ SMS/e-Mail ਰਾਹੀਂ ਭੇਜਿਆ ਜਾਵੇਗਾ। ਇਸ ਦੀ ਤੁੁਹਾਡਾ ਮੋਬਾਇਲ ਨੰਬਰ/ਈਮੇਲ ਨੂੰ Verify ਕਰਨ ਲਈ ਜਰੂਰਤ ਹੈ।
  7. Mobile Number and/or E-Mail ID ਨੂੰ  Verify ਕਰਨ ਲਈ Verify ਬਟਨ ਤੇ ਕਲਿਕ ਕਰੋ। ਐੱਸ ਐਮ ਐੱਸ ਜਾਂ ਈ.ਮੇਲ ਤੇ ਤੁਹਾਨੂੰ ਪ੍ਰਾਪਤ ਹੋਇਆ One Time Password(OTP) ਭਰੋ ਅਤੇ Submit ਬਟਨ ਤੇ ਕਲਿਕ ਕਰੋ।
  8. ਜ਼ਰੂਰੀ ਜਾਣਕਾਰੀ ਜਿਵੇਂ ਕਿ ਕੈਟਾਗਿਰੀ, ਪਰਿਵਾਰ ਦੀ ਸਲਾਨਾ ਆਮਦਨ, ਆਦਿ ਭਰ ਕੇ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
  9. ਆਪਣੀ 100kb ਸਾਇਜ ਤੱਕ ਦੀ ਫੋਟੋ ਅੱਪਲੋਡ ਕਰੋ।
  10. ਸਟੈੱਪ 3A 'ਤੇ Reserve ਕੈਟਾਗਿਰੀ/ਸਟੈੱਪ 3B 'ਤੇ Reserve Sub Category ਭਰੋ ਅਤੇ Save ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਵੀ ਰਾਖਵੀਂ ਕੈਟਾਗਿਰੀ ਦੀ ਸੀਟ ਤੇ ਦਾਖਲਾ ਨਹੀਂ ਲੈਣਾ ਚਾਹੁੰਦੇ ਤਾਂ ਸਟੈੱਪ 3A ਅਤੇ 3B  ਛੱਡ ਦਿਉ।
  11. ਸਟੈੱਪ 4 'ਤੇ ਪਿਛਲੇ ਸਾਰੇ ਪਾਸ ਕੀਤੇ ਇਮਤਿਹਾਨ ਭਰਨ ਲਈ Add Lower Exam Details ਬਟਨ ਤੇ ਕਲਿੱਕ ਕਰੋ।
  12. ਸਟੈੱਪ 5 'ਤੇ ਇਹਨਾਂ ਇਮਤਿਹਾਨਾਂ ਦੇ  ਵਿਸ਼ੇ ਭਰਨ ਲਈ  Add Subject details of Selected Exam ਬਟਨ ਤੇ ਕਲਿੱਕ ਕਰੋ।
  13. ਸਟੈੱਪ 6 'ਤੇ ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸਦੀ ਚੋਣ ਕਰੋ।
  14. ਜੇਕਰ ਕੋਈ ਵਿਦਿਆਰਥੀ ਇੱਕ ਕਲਾਸ ਤੋ ਵੱਧ ਕਲਾਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਫਾਰਮ ਭਰਨਾ ਚਾਹੁੰਦਾ ਹੈ, ਤਾਂ ਉਹ ਪ੍ਰਾਪਤ ਹੋਈ ਉਹੀ Username ਅਤੇ Password  ਨਾਲ  Login ਕਰਕੇ Add Class ਬਟਨ ਤੇ ਕਲਿਕ ਕਰਕੇ ਆਨਲਾਇਨ ਦਾਖਲਾ ਫਾਰਮ ਭਰ ਸਕਦਾ ਹੈ।
  15. ਸਟੈੱਪ 7 'ਤੇ Add Subjects of Selected Class ਬਟਨ 'ਤੇ ਕਲਿਕ ਕਰਕੇ ਪੜਨ ਵਾਲੇ ਵਿਸ਼ਿਆਂ ਦੀ ਚੋਣ ਕਰੋ।
BA-I ਕਲਾਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਹਰ ਇਕ ਗਰੁੱਪ ਵਿੱਚੋਂ ਕੇਵਲ ਇਕ ਵਿਸ਼ਾ ਲੈ ਸਕਦੇ ਹਨ ਅਤੇ ਪ੍ਰੈਕਟੀਕਲ ਵਾਲੇ ਵਿਸ਼ੇ ਵੱਧ ਤੋਂ ਵੱਧ ਦੋ ਹੀ ਲਏ ਜਾ ਸਕਦੇ ਹਨ।
  • ਤੁਹਾਡੇ ਦੁਆਰਾ ਭਰੀ ਗਈ ਜਾਣਕਾਰੀ ਨੂੰ Save ਬਟਨ ਤੇ ਕਲਿੱਕ ਕਰਕੇ ਸੁਰੱਖਿਅਤ ਕਰੋ।
  • ਜੇਕਰ ਤੁਹਾਡੇ ਦੁਆਰਾ ਕੋਈ ਜਾਣਕਾਰੀ ਗਲਤ ਭਰੀ ਗਈ ਹੋਵੇ ਤਾਂ ਉਸਨੁੰ Edit ਬਟਨ ਤੇ ਕਲਿਕ ਕਰਕੇ ਠੀਕ ਕਰੋ। ਹੋਰ ਜਾਣਕਾਰੀ ਭਰਨ ਲਈ Add/Update ਬਟਨ ਨੂੰ ਕਲਿੱਕ ਕਰੋ।
  • ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਤੋ ਅਗਲੇ ਦਿਨ ਵਿਦਿਆਰਥੀ ਆਪਣਾ ਨਾਂ Applicants List ਸੂਚੀ ਵਿੱਚ ਚੈੱਕ ਕਰ ਸਕਦਾ ਹੈ। 
  • ਜੇਕਰ ਵਿਦਿਆਰਥੀ ਦਾਖਲਾ ਲੈਣ ਦੇ ਯੋਗ ਪਾਇਆ ਜਾਂਦਾ ਹੈ ਤਾਂ ਕਾਊਂਸਲਿੰਗ ਸਬੰਧੀ ਜਾਣਕਾਰੀ ਐੱਸ ਐਮ ਐੱਸ ਰਾਹੀਂ ਦਿੱਤੀ ਜਾਵੇਗੀ।
ਕਾਊਂਸਲਿੰਗ/ਇੰਟਰਵਿਉ ਵਾਲੇ ਦਿਨ ਕਾਊਂਸਲਿੰਗ/ਇੰਟਰਵਿਉ ਦੀ ਦਿੱਤੀ ਗਈ ਮਿਤੀ ਅਤੇ ਸਮੇਂ ਵਿਦਿਆਰਥੀ ਨੂੰ
  • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ
  • ਅਪਣੀ ਇੱਕ ਫੋਟੋ (ਬਿਨਾਂ ਤਸਦੀਕ ਕੀਤੇ),
  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼(ਆਚਰਣ ਸਰਟੀਫਿਕੇਟ,ਪਿਛਲੀ ਪਾਸ ਕੀਤੀ ਪ੍ਰੀਖਿਆ ਤੇ ਜਨਮ ਤਾਰੀਖ ਦਰਸਾਉਂਦੀ ਬੋਰਡ ਦੇ ਪ੍ਰਮਾਣ ਪੱਤਰ, ਅਨੁਸੂਚਿਤ ਜਾਤੀ /ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ(ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।
  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ  ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ  ਦਾ ਸਰਟੀਫਿਕੇਟ                               
  • ਰਿਹਾਇਸ਼ੀ ਪਤੇ ਦੇ ਸਬੂਤ ਲਈ ਰਾਸ਼ਨ ਕਾਰਡ, ਟੈਲੀਫੋਨ ਬਿਲ, ਬਿਜਲੀ ਬਿਲ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਾਂ ਆਧਾਰ ਕਾਰਡ ਵਿਚੋ ਕਿਸੇ ਇਕ ਦੀ ਕਾਪੀ 
  • ਪੇਂਡੂ ਇਲਾਕੇ ਦਾ ਸਰਟੀਫਿਕੇਟ, ਦਿੱਤੇ ਗਏ ਫਾਰਮੈਟ ਅਨੁਸਾਰ, ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਤੋਂ ਪੇਂਡੂ ਸਕੂਲ ਵਿਚ ਪੜ੍ਹੇ ਹੋ। ਪੇਂਡੂ ਇਲਾਕੇ ਦਾ ਸਰਟੀਫਿਕੇਟ ਵੈਬ ਸਾਇਟ ਤੇ ਦਿੱਤੇ ਫਾਰਮੈਟ ਅਨੁਸਾਰ ਬਣਿਆ ਹੋਵੇ।ਇਹ ਸਰਟੀਫਿਕੇਟ ਦਾ ਫਾਰਮਟ download ਕਰਨ ਲਈ ਇੱਥੇ ਕਲਿੱਕ ਕਰੋ
  • ਪੰਜਾਬ ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ/ਯੂਨੀਵਰਸਿਟੀਆਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਯੂਨੀਵਰਸਿਟੀ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ)
  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ.ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਦਾਖਲਾ ਪਾਤਰਤਾ ਸਰਟੀਫਿਕੇਟ (ਇਲਿਜੀਬਿਲਟੀ ਸਰਟੀਫਿਕੇਟ) ਪੰਜਾਬੀ ਯੂਨੀਵਰਸਿਟੀ (ਰਜਿਸਟਰੇਸ਼ਨ ਸ਼ਾਖਾ) ਕੋਲੋਂ ਲੈਣਾ ਪਵੇਗਾ।
ਨਾਲ ਲੈ ਕੇ ਕਾਲਜ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।
  • ਦਾਖਲਾ ਲੈਣ ਵਿੱਚ ਸਫਲ ਹੋਏ ਵਿਦਿਆਰਥੀ ਆਨਲਾਈਨ ਆਪਣੇ  Credit card/ Debit card/ Net banking ਦੁਆਰਾ ਆਪਣੀ ਫੀਸ  ਦੁਆਰਾ ਭਰ ਸਕਦਾ ਹੈ 
  • ਜਿਹੜੇ ਵਿਦਿਆਰਥੀ ਫੀਸ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਦਾ ਦਾਖਲਾ ਰੱਦ ਹੋ ਜਾਵੇਗਾ। ਅਜਿਹੀ ਸੂਰਤ ਵਿਚ ਖਾਲੀ ਹੋਈ ਸੀਟ ਨੂੰ ਭਰਨ ਲਈ Applicants ਲਿਸਟ ਵਿੱਚ merit ਵਿੱਚ  ਆਉਂਦੇ ਅਗਲੇ  ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ।
  • ਫੀਸ ਜਮ੍ਹਾ ਕਰਵਾਉਣ ਉਪਰੰਤ ਵਿਦਿਆਰਥੀ ਨੂੰ ਕਾਲਜ ਵੱਲੋਂ ਰੋਲ ਨੰਬਰ ਜਾਰੀ ਕੀਤਾ ਜਾਵੇਗਾ, ਜਿਸਦੀ ਸੂਚਨਾ SMS ਰਾਹੀਂ ਦੇ ਦਿੱਤੀ ਜਾਵੇਗੀ।
This document was last modified on: 03-09-2020